FreightLingo ਕਿਉਂ

ਅਸੀਂ ਫ਼ਰੇਟ ਦੇ ਕੰਮ ਵਿੱਚ ਹਾਂ, ਅਜਿਹੇ ਪਾਰਟਨਰਾਂ ਅਤੇ ਡਰਾਈਵਰਾਂ ਨਾਲ ਜਿਨ੍ਹਾਂ ਦਾ ਸਾਥ ਸਾਡੀ ਖ਼ੁਸ਼ਕਿਸਮਤੀ ਹੈ। ਅਤੇ ਹਰ ਰੋਜ਼ ਇੱਕੋ ਗੱਲ ਸਾਹਮਣੇ ਆਉਂਦੀ ਹੈ: ਲੋਡ ਇਸ ਕਰਕੇ ਖ਼ਰਾਬ ਨਹੀਂ ਹੁੰਦਾ ਕਿ ਕਿਸੇ ਦਾ ਕੰਮ ਮਾੜਾ ਸੀ, ਸਗੋਂ ਇਸ ਕਰਕੇ ਕਿ ਦੋ ਲੋਕਾਂ ਦੀ ਭਾਸ਼ਾ ਸਾਂਝੀ ਨਹੀਂ ਸੀ। ਗ਼ਲਤ ਸੁਣਿਆ ਡੋਰ ਨੰਬਰ। ਅਪੌਇੰਟਮੈਂਟ ਦਾ ਬਦਲਾਅ ਜੋ ਕਦੇ ਪਹੁੰਚਿਆ ਹੀ ਨਹੀਂ। ਇੱਕ ਡਰਾਈਵਰ ਜਿਸਨੂੰ ਜਵਾਬ ਪਤਾ ਸੀ, ਪਰ ਜਿਸ ਤੋਂ ਉਹ ਗੱਲ ਉਵੇਂ ਕਹੀ ਨਾ ਜਾ ਸਕੀ ਜਿਵੇਂ ਕਹਿਣੀ ਸੀ।

FreightLingo ਸਾਡਾ ਜਵਾਬ ਹੈ: ਲੋਡ 'ਤੇ ਹਰ ਕਿਸੇ ਲਈ ਲਿਖਣਾ ਅਤੇ ਬੋਲਣਾ ਉਸ ਭਾਸ਼ਾ ਵਿੱਚ ਜਿਸ ਵਿੱਚ ਸੋਚ ਆਉਂਦੀ ਹੈ, ਅਤੇ ਬਾਕੀ ਸਭ ਨੂੰ ਪੜ੍ਹਨਾ ਅਤੇ ਸੁਣਨਾ ਆਪਣੀ ਭਾਸ਼ਾ ਵਿੱਚ। ਅਸੀਂ ਇਸਨੂੰ ਇਸ ਲਈ ਬਣਾ ਰਹੇ ਹਾਂ ਤਾਂ ਜੋ ਫ਼ਰੇਟ ਦਾ ਕੰਮ ਕਰਨ ਵਾਲੇ ਹਰ ਕਿਸੇ ਲਈ ਕੰਮ ਸੌਖਾ ਹੋਵੇ।

ਉਡੀਕ-ਸੂਚੀ ਵਿੱਚ ਨਾਮ ਲਿਖਵਾਓ

FreightLingo ਅਜੇ ਖੁੱਲ੍ਹਾ ਨਹੀਂ ਹੈ। ਸਾਨੂੰ ਦੱਸੋ ਕਿ ਤੁਹਾਡਾ ਕੰਮ ਕੀ ਹੈ ਅਤੇ ਕੰਮ ਵਿੱਚ ਕਿਹੜੀਆਂ ਭਾਸ਼ਾਵਾਂ ਵਰਤੀਆਂ ਜਾਂਦੀਆਂ ਹਨ, ਅਤੇ ਜਿਸ ਦਿਨ ਇਹ ਖੁੱਲ੍ਹੇਗਾ, ਅਸੀਂ ਤੁਹਾਨੂੰ ਦੱਸ ਦਿਆਂਗੇ।

ਉਡੀਕ-ਸੂਚੀ ਵਿੱਚ ਨਾਮ ਲਿਖਵਾਓ